Daily Hukamnama

Hukamnama from Sri Darbar Sahib, Sri Amritsar
July 27, 2024
ਅੰਗ: 514
ਸਲੋਕੁ​ਮਃ​੩​॥
ਵਾਹੁ​ਵਾਹੁ​ਆਪਿ​ਅਖਾਇਦਾ​ਗੁਰਸਬਦੀ​ਸਚੁ​ਸੋਇ​॥ ਵਾਹੁ​ਵਾਹੁ​ਸਿਫਤਿ​ਸਲਾਹ​ਹੈ​ਗੁਰਮੁਖਿ​ਬੂਝੈ​ਕੋਇ​॥ ਵਾਹੁ​ਵਾਹੁ​ਬਾਣੀ​ਸਚੁ​ਹੈ​ਸਚਿ​ਮਿਲਾਵਾ​ਹੋਇ​॥ ਨਾਨਕ​ਵਾਹੁ​ਵਾਹੁ​ਕਰਤਿਆ​ਪ੍ਰਭੁ​ਪਾਇਆ​ਕਰਮਿ​ਪਰਾਪਤਿ​ਹੋਇ​॥੧॥ ਮਃ​੩​॥ ਵਾਹੁ​ਵਾਹੁ​ਕਰਤੀ​ਰਸਨਾ​ਸਬਦਿ​ਸੁਹਾਈ​॥ ਪੂਰੈ​ਸਬਦਿ​ਪ੍ਰਭੁ​ਮਿਲਿਆ​ਆਈ​॥ ਵਡਭਾਗੀਆ​ਵਾਹੁ​ਵਾਹੁ​ਮੁਹਹੁ​ਕਢਾਈ​॥ ਵਾਹੁ​ਵਾਹੁ​ਕਰਹਿ​ਸੇਈ​ਜਨ​ਸੋਹਣੇ​ਤਿਨੑ​ਕਉ​ਪਰਜਾ​ਪੂਜਣ​ਆਈ​॥ ਵਾਹੁ​ਵਾਹੁ​ਕਰਮਿ​ਪਰਾਪਤਿ​ਹੋਵੈ​ਨਾਨਕ​ਦਰਿ​ਸਚੈ​ਸੋਭਾ​ਪਾਈ​॥੨॥ ਪਉੜੀ​॥ ਬਜਰ​ਕਪਾਟ​ਕਾਇਆ​ਗੜੑ​ਭੀਤਰਿ​ਕੂੜੁ​ਕੁਸਤੁ​ਅਭਿਮਾਨੀ​॥ ਭਰਮਿ​ਭੂਲੇ​ਨਦਰਿ​ਨ​ਆਵਨੀ​ਮਨਮੁਖ​ਅੰਧ​ਅਗਿਆਨੀ​॥ ਉਪਾਇ​ਕਿਤੈ​ਨ​ਲਭਨੀ​ਕਰਿ​ਭੇਖ​ਥਕੇ​ਭੇਖਵਾਨੀ​॥ ਗੁਰਸਬਦੀ​ਖੋਲਾਈਅਨਿੑ​ਹਰਿ​ਨਾਮੁ​ਜਪਾਨੀ​॥ ਹਰਿ​ਜੀਉ​ਅੰਮ੍ਰਿਤ​ਬਿਰਖੁ​ਹੈ​ਜਿਨ​ਪੀਆ​ਤੇ​ਤ੍ਰਿਪਤਾਨੀ​॥੧੪॥

This site and organization has allegiance to Sri Akal Takht Sahib.