ਵਿਚਿਦੁਨੀਆਸੇਵਕਮਾਈਐ।।
ਤਾਦਰਗਹਬੈਸਣੁਪਾਈਐ।।
ਬੀਬੀ ਅਮਰਜੀਤ ਕੌਰ ਜੀ, ਸ਼ਹੀਦ ਭਾਈ ਫੌਜਾ ਸਿੰਘ ਜੀ ਦੇ ਜੀਵਨ ਸਾਥੀ ਸਨ। ਬੀਬੀ ਜੀ ਨੇ, ਭਾਈ ਸਾਹਿਬ ਜੀ ਦੇ ਜੀਵਦਿਆਂ ਵੀ ਅਤੇ ਉਹਨਾਂ ਦੀ ਸ਼ਹੀਦੀ ਉਪਰੰਤ ਵੀ ਆਪਣਾ ਸਾਰਾ ਜੀਵਨ ਸਿੱਖ ਪੰਥ ਅਤੇ ਕੌਮ ਨੂੰ ਸਮਰਪਿਤ ਕਰ ਦਿੱਤਾ।
ਬੀਬੀ ਜੀ ਕਿਰਤ ਵਜੋਂ ਸਕੂਲ ਅਧਿਆਪਿਕਾ ਸਨ, ਪਰ ਇਸ ਕਿਰਤ ਨੂੰ ਕਰਦਿਆਂ ਵੀ ਆਪ ਜੀ ਭਾਈ ਸਾਹਿਬ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੀਰਤਨ ਅਤੇ ਕੌਮ ਦੀਆਂ ਹੋਰ ਸੇਵਾਵਾਂ ਨਿਭਾਉਂਦੇ ਰਹੇ।
ਭਾਈ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਆਪ ਜੀ ਨੇ ਅਪਣਾ ਸਾਰਾ ਜੀਵਨ ਸ਼ਹੀਦ ਸਿੰਘਾਂ ਦੇ ਪਰਿਵਾਰ,ਬੀਬੀਆਂ ਅਤੇ ਬੱਚਿਆਂ ਦੀ ਪਰਵਰਿਸ਼ ਅਤੇ ਦੇਖ ਭਾਲ ਲਈ ਸਮੱਰਪਿਤ ਕਰ ਦਿੱਤਾ।
ਇਸ ਮਨੁੱਖਤਾ ਦੀ ਸੇਵਾ ਅਤੇ ਸਾਰ ਸੰਭਾਲ ਲਈ ਆਪ ਜੀ ਨੇ ਬਟਾਲਾ ਰੋਡ ਤੇ ਇਕ ਸਕੂਲ/ ਸੈਂਟਰ ਦੀ ਸਥਾਪਨਾ ਵੀ ਕੀਤੀ।
ਬੀਬੀ ਜੀ ਨੇ ਆਪਣਾ ਸਾਰਾ ਜੀਵਨ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਸਾਦਾ ਲਿਬਾਸ,ਸਾਦੀ ਜਿੰਦਗੀ,ਨਿਮਰਤਾ ਅਤੇ ਤਿਆਗ ਵਿੱਚ ਸੇਵਾ ਕਰਦਿਆਂ ਨਿਰਬਾਹ ਕੀਤਾ।
ਸਤਿਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਅਤੇ ਦਰਗਾਹ ਵਿੱਚ ਸੁਰਖਰੂ ਰੱਖਣ ਅਤੇ ਉਹ ਨੋਜਵਾਨ ਪੀੜੀ ਲਈ ਚਾਨਣ ਮੁਨਾਰੇ ਦੀ ਤਰ੍ਹਾਂ ਹਮੇਸ਼ਾ ਜਗਮਗ ਰਹਿਣ।
ਜਿਨੀਪੂਰਾਸਤਿਗੁਰੁਸੇਵਿਆਸੇਦਰਗਹਸਦਾਸੁਹੇਲੇ।।